ਮੁਲਾਕਾਤ ਲਈ ਉਡੀਕ ਸਮੇਂ ਦੇ ਮਾਪਦੰਡ

​​

ਮੈਨੂੰ ਡਾਕਟਰ ਦੀ ਮੁਲਾਕਾਤ ਲਈ ਕਿੰਨੀ ਦੇਰ ਉਡੀਕ ਕਰਨੀ ਚਾਹੀਦੀ ਹੈ?​


DHCS ਦੁਆਰਾ ਮਨਜ਼ੂਰਸ਼ੁਦਾ ਵਿਕਲਪਕ ਪਹੁੰਚ ਮਾਪਦੰਡ

ਰਾਜ ਨੇ ਇਹ ਯਕੀਨੀ ਬਣਾਉਣ ਲਈ ਸਮਾਂ ਅਤੇ ਦੂਰੀ ਦੇ ਮਾਪਦੰਡ ਨਿਰਧਾਰਤ ਕੀਤੇ ਹਨ ਕਿ ਮੈਂਬਰਾਂ ਨੂੰ ਕਵਰ ਕੀਤੀਆਂ ਸਿਹਤ ਦੇਖਭਾਲ ਸੇਵਾਵਾਂ ਤੱਕ ਪਹੁੰਚ ਉਪਲਬਧ ਹੋਵੇ। ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਘਰ ਤੋਂ ਨਿਰਧਾਰਤ ਸਮੇਂ ਅਤੇ ਦੂਰੀ ਦੇ ਅੰਦਰ ਸਿਹਤ ਦੇਖਭਾਲ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹੇ ਖੇਤਰ ਵਿੱਚ ਰਹਿੰਦੇ ਹੋ ਜਿੱਥੇ ਕੋਈ ਸੇਵਾ ਉਪਲਬਧ ਨਹੀਂ ਹੈ, ਤਾਂ ਰਾਜ ਬਦਲਵੇਂ ਸਮੇਂ ਅਤੇ ਦੂਰੀ ਦੇ ਮਾਪਦੰਡਾਂ ਨੂੰ ਮਨਜ਼ੂਰ ਕਰ ਸਕਦਾ ਹੈ। ਜੇਕਰ ਤੁਹਾਨੂੰ ਕਵਰ ਕੀਤੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਅਸੀਂ ਮਦਦ ਕਰ ਸਕਦੇ ਹਾਂ। ਸਾਡੀ ਮੈਂਬਰ ਸੇਵਾਵਾਂ ਟੀਮ ਨੂੰ (800) 863-4155 (TTY (800) 735-2929 ਜਾਂ 711 'ਤੇ ਕਾਲ ਕਰੋ) 'ਤੇ ਕਾਲ ਕਰੋ

ਜੇਕਰ ਤੁਹਾਡਾ ਜ਼ਿਪ ਕੋਡ ਅਤੇ ਪ੍ਰਦਾਤਾ ਦੀ ਕਿਸਮ ਮਨਜ਼ੂਰਸ਼ੁਦਾ ਵਿਕਲਪਕ ਪਹੁੰਚ ਮਾਪਦੰਡਾਂ 'ਤੇ ਸੂਚੀਬੱਧ ਹਨ, ਤਾਂ Partnership ਨੂੰ ਤੁਹਾਡੀ ਮੁਲਾਕਾਤ ਲੱਭਣ ਵਿੱਚ ਮਦਦ ਕਰਨੀ ਚਾਹੀਦੀ ਹੈ। ਤੁਹਾਨੂੰ ਇੱਕ ਨਜ਼ਦੀਕੀ ਮਾਹਰ ਦੀ ਮੁਲਾਕਾਤ ਲੱਭਣ ਵਿੱਚ ਮਦਦ ਪ੍ਰਾਪਤ ਕਰਨ ਲਈ ਮੈਂਬਰ ਸੇਵਾਵਾਂ ਨੂੰ (800) 863-4155 (TTY
(800) 735-2929 ਜਾਂ 711 'ਤੇ ਕਾਲ ਕਰੋ) 'ਤੇ ਕਾਲ ਕਰਨ ਦਾ ਅਧਿਕਾਰ ਹੈ। ਜੇਕਰ Partnership ਤੁਹਾਨੂੰ ਕਿਸੇ ਨਜ਼ਦੀਕੀ ਮਾਹਰ ਨਾਲ ਮੁਲਾਕਾਤ ਨਹੀਂ ਲੱਭ ਸਕਦੀ, ਤਾਂ Partnership ਮਾਹਰ ਨੂੰ ਮਿਲਣ ਲਈ ਆਵਾਜਾਈ ਦਾ ਪ੍ਰਬੰਧ ਕਰੇਗੀ।

Partnership ਸੇਵਾ ਖੇਤਰ ਲਈ ਸਿਹਤ ਦੇਖਭਾਲ ਸੇਵਾਵਾਂ ਵਿਭਾਗ (Department of Health Care Services, DHCS) ਦੇ ਬਦਲਵੇਂ ਪਹੁੰਚ ਮਾਪਦੰਡਾਂ ਦੀ ਪ੍ਰਵਾਨਗੀ ਦੀ ਸਮੀਖਿਆ ਕਰਨ ਲਈ - ਇੱਥੇ ਕਲਿੱਕ ਕਰੋ

 

ਨਵਜੰਮੇ ਬੱਚਿਆਂ ਦੀਆਂ ਮੁਲਾਕਾਤਾਂ

ਜਿਨ੍ਹਾਂ ਬੱਚਿਆਂ ਨੂੰ ਜਨਮ ਤੋਂ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਛੁੱਟੀ ਮਿਲਣ ਤੋਂ ਦੋ ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਗੈਰ-ਜ਼ਰੂਰੀ ਮੁੱਢਲੀ ਦੇਖਭਾਲ ਦੀਆਂ ਮੁਲਾਕਾਤਾਂ

ਇਨ੍ਹਾਂ ਮੁਲਾਕਾਤਾਂ ਵਿੱਚ ਗਰਭ ਅਵਸਥਾ ਦੌਰਾਨ ਦੇਖਭਾਲ, ਬਚਾਅ ਸੰਬੰਧੀ ਜਾਂਚਾਂ ਅਤੇ ਫਾਲੋ-ਅੱਪ ਮੁਲਾਕਾਤਾਂ ਸ਼ਾਮਲ ਹਨ। ਮੁਲਾਕਾਤ ਦੀ ਬੇਨਤੀ ਕਰਨ ਦੇ 10 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਫੌਰੀ ਦੇਖਭਾਲ ਦੇਖਭਾਲ ਦੀਆਂ ਮੁਲਾਕਾਤਾਂ

ਮੁਲਾਕਾਤ ਦੀ ਬੇਨਤੀ ਕਰਨ ਦੇ 48 ਘੰਟਿਆਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਐਮਰਜੈਂਸੀ ਦੇਖਭਾਲ

ਸਾਰੇ ਮੈਂਬਰਾਂ ਲਈ ਐਮਰਜੈਂਸੀ ਇਲਾਜ ਦਿਨ ਦੇ 24 ਘੰਟੇ ਤੁਰੰਤ ਉਪਲਬਧ ਹੋਣਾ ਚਾਹੀਦਾ ਹੈ। ਜਦੋਂ PCP ਦੇ ਦਫ਼ਤਰ ਬੰਦ ਹੁੰਦੇ ਹਨ, ਤਾਂ ਮੈਂਬਰਾਂ ਨੂੰ ਸਮੱਸਿਆ ਦੀ ਪ੍ਰਕਿਰਤੀ ਦੇ ਆਧਾਰ 'ਤੇ ਕੰਮ ਸੇ ਸਮੇਂ ਤਿਨ ਬਾਅਦ ਜਾਂ ਐਮਰਜੈਂਸੀ ਦੇਖਭਾਲ ਵਾਲੀ ਥਾਂ 'ਤੇ ਭੇਜਿਆ ਜਾਣਾ ਚਾਹੀਦਾ ਹੈ।

ਵਿਸ਼ੇਸ਼ ਦੇਖਭਾਲ

ਡਾਕਟਰੀ ਤੌਰ 'ਤੇ ਜ਼ਰੂਰੀ ਵਿਸ਼ੇਸ਼ ਦੇਖਭਾਲ ਜਦੋਂ ਵੀ ਸੰਭਵ ਹੋਵੇ, ਯੋਜਨਾ ਦੇ ਸੇਵਾ ਖੇਤਰ ਦੇ ਅੰਦਰ ਮੁਹੱਈਆ ਕਰਵਾਈ ਜਾਵੇਗੀ। ਜੇਕਰ ਸੇਵਾ ਖੇਤਰ ਵਿੱਚ ਕੋਈ ਡਾਕਟਰੀ ਤੌਰ 'ਤੇ ਜ਼ਰੂਰੀ ਵਿਸ਼ੇਸ਼ ਸੇਵਾ ਅਣਉਪਲਬਧ ਹੈ, ਤਾਂ ਯੋਜਨਾ ਦੇ ਕਰਮਚਾਰੀ ਸੇਵਾ ਖੇਤਰ ਅਤੇ/ਜਾਂ ਨੈੱਟਵਰਕ ਤੋਂ ਬਾਹਰ ਵਿਸ਼ੇਸ਼ ਦੇਖਭਾਲ ਦਾ ਪ੍ਰਬੰਧ ਕਰਨਗੇ। ਮੁਲਾਕਾਤ ਦੀ ਬੇਨਤੀ ਕਰਨ ਦੇ 15 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਗੈਰ-ਜ਼ਰੂਰੀ ਗੈਰ-ਡਾਕਟਰ ਮਾਨਸਿਕ ਸਿਹਤ ਦੇਖਭਾਲ

ਮੁਲਾਕਾਤ ਦੀ ਬੇਨਤੀ ਕਰਨ ਦੇ 10 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਗੈਰ-ਜ਼ਰੂਰੀ ਸਹਾਇਕ ਸੇਵਾਵਾਂ

ਸੱਟ, ਬੀਮਾਰੀ, ਜਾਂ ਕਿਸੇ ਹੋਰ ਸਿਹਤ ਸਥਿਤੀ ਦੇ ਨਿਦਾਨ ਜਾਂ ਇਲਾਜ ਲਈ ਗੈਰ-ਜ਼ਰੂਰੀ ਸਹਾਇਕ ਸੇਵਾਵਾਂ ਲਈ ਮੁਲਾਕਾਤਾਂ, ਬੇਨਤੀ ਕਰਨ ਦੇ 15 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਰੋਕਥਾਮ ਵਾਲੀ ਦੰਦਾਂ ਦੀ ਦੇਖਭਾਲ

ਮੁਲਾਕਾਤ ਦੀ ਬੇਨਤੀ ਕਰਨ ਦੇ 40 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਗੈਰ-ਜ਼ਰੂਰੀ ਦੰਦਾਂ ਦੀ ਦੇਖਭਾਲ

ਮੁਲਾਕਾਤ ਦੀ ਬੇਨਤੀ ਕਰਨ ਦੇ 36 ਕਾਰੋਬਾਰੀ ਦਿਨਾਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਫੌਰੀ ਦੰਦਾਂ ਦੀ ਦੇਖਭਾਲ

ਮੁਲਾਕਾਤ ਦੀ ਬੇਨਤੀ ਕਰਨ ਦੇ 72 ਘੰਟਿਆਂ ਦੇ ਅੰਦਰ-ਅੰਦਰ ਮੁਲਾਕਾਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

 

ਟੈਲੀਫ਼ੋਨ ਰਾਹੀਂ ਸੰਪਰਕ, ਛਾਂਟੀ ਅਤੇ ਜਾਂਚ

  • ਫ਼ੋਨ ਰਾਹੀਂ ਛਾਂਟੀ ਅਤੇ ਜਾਂਚ – ਦਫ਼ਤਰ 24/7 ਦੇਖਭਾਲ ਪ੍ਰਦਾਨ ਕਰਦਾ ਹੈ ਜਾਂ ਉਸਦਾ ਪ੍ਰਬੰਧ ਕਰਦਾ ਹੈ, ਜਾਂ ਸਿਹਤ ਯੋਜਨਾ ਦੀ 24/7 ਛਾਂਟੀ ਸੇਵਾ ਦੀ ਵਰਤੋਂ ਕਰਦਾ ਹੈ।
  • ਛਾਂਟੀ ਅਤੇ ਜਾਂਚ ਲਈ ਉਡੀਕ ਸਮਾਂ – 30 ਮਿੰਟਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ। 
  • ਸਿਹਤ ਯੋਜਨਾ ਦੇ ਗਾਹਕ ਸੇਵਾ ਪ੍ਰਤੀਨਿਧੀ ਨਾਲ ਗੱਲ ਕਰਨ ਲਈ ਉਡੀਕ ਸਮਾਂ – 10 ਮਿੰਟਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ।

 

ਜੇਕਰ ਤੁਹਾਨੂੰ ਮੁਲਾਕਾਤਾਂ ਤੈਅ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਜਾਂ ਤੁਹਾਡੇ ਡਾਕਟਰ ਦਾ ਦਫ਼ਤਰ ਇਹਨਾਂ ਸਮਾਂ-ਸੀਮਾਵਾਂ ਨੂੰ ਪੂਰਾ ਨਹੀਂ ਕਰ ਰਿਹਾ ਹੈ, ਤਾਂ ਕਿਰਪਾ ਕਰਕੇ ਮਦਦ ਲਈ Partnership ਦੇ ਮੈਂਬਰ ਸੇਵਾਵਾਂ ਵਿਭਾਗ ਨੂੰ ਕਾਲ ਕਰੋ। ਅਸੀਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 800-863-4155 'ਤੇ ਉਪਲਬਧ ਹਾਂ।​