ਨੁਸਖ਼ੇ ਵਾਲੀਆਂ ਦਵਾਈਆਂ ਦੀ ਕਵਰੇਜ ਬਾਰੇ ਜਾਣਨ ਲਈ ਆਪਣੀ ਹੈਂਡਬੁੱਕ ਵਿੱਚ ਸੈਕਸ਼ਨ 4 ਵੇਖੋ।
Medi-Cal ਪ੍ਰੋਗਰਾਮ ਦੇ ਕਈ ਲਾਭਾਂ ਵਿੱਚੋਂ ਇੱਕ ਵਜੋਂ ਫਾਰਮੇਸੀ ਸੇਵਾਵਾਂ ਪ੍ਰਦਾਨ ਕਰਦਾ ਹੈ। 1 ਜਨਵਰੀ, 2022 ਤੋਂ ਸ਼ੁਰੂ ਕਰਦੇ ਹੋਏ, ਤੁਹਾਡਾ ਫਾਰਮੇਸੀ ਲਾਭ Partnership HealthPlan of California ਦੀ ਬਜਾਏ ਸਿਹਤ ਦੇਖਭਾਲ ਸੇਵਾਵਾਂ ਵਿਭਾਗ (Department of Health Care Services, DHCS) ਦੁਆਰਾ ਪ੍ਰਦਾਨ ਕੀਤਾ ਜਾਵੇਗਾ। ਤੁਹਾਡੀਆਂ ਨੁਸਖ਼ੇ ਵਾਲੀਆਂ ਦਵਾਈਆਂ Medi-Cal Rx ਦੁਆਰਾ ਕਵਰ ਕੀਤੀਆਂ ਜਾਣਗੀਆਂ।
ਤੁਸੀਂ Medi-Cal Rx ਗਾਹਕ ਸੇਵਾ ਕੇਂਦਰ ਨੂੰ (800) 977-2273 'ਤੇ, ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ, ਜਾਂ TTY ਲਈ 711 'ਤੇ ਕਾਲ ਕਰ ਸਕਦੇ ਹੋ।
ਤੁਸੀਂ Medi-Cal Rx ਫਾਰਮੇਸੀ ਡਾਇਰੈਕਟਰੀ ਵਿੱਚ Medi-Cal Rx ਨਾਲ ਕੰਮ ਕਰਨ ਵਾਲੀਆਂ ਫਾਰਮੇਸੀਆਂ ਦੀ ਸੂਚੀ medi-calrx.dhcs.ca.gov/home/ 'ਤੇ ਲੱਭ ਸਕਦੇ ਹੋ।
Medi-Cal Rx: ਫਾਰਮੇਸੀ ਦੇ ਲਾਭ
ਸਾਰੇ Medi-Cal ਮੈਂਬਰ Medi-Cal Rx ਦੁਆਰਾ ਦਿੱਤੇ ਗਏ ਫਾਰਮੇਸੀ ਲਾਭ ਦੇ ਅਧੀਨ ਕਵਰ ਕੀਤੇ ਜਾਂਦੇ ਹਨ, ਨਾ ਕਿ Partnership HealthPlan of California Medi-Cal Rx ਇਹ ਫੈਸਲਾ ਕਰਦਾ ਹੈ ਕਿ ਕਿਹੜੀਆਂ ਦਵਾਈਆਂ ਅਤੇ ਕਿੰਨੀਆਂ ਖੁਰਾਕਾਂ ਕਵਰ ਕੀਤੀਆਂ ਜਾਂਦੀਆਂ ਹਨ।
ਕੁਝ ਦਵਾਈਆਂ ਨੂੰ ਕਵਰ ਕਰਨ ਲਈ ਤੁਹਾਨੂੰ ਪਹਿਲਾਂ ਤੋਂ ਮਨਜ਼ੂਰੀ, ਜਾਂ ਇੱਕ ਇਲਾਜ ਅਧਿਕਾਰੀਕਰਨ ਬੇਨਤੀ (Treatment Authorization Request, TAR) ਦੀ ਲੋੜ ਪੈ ਸਕਦੀ ਹੈ। Medi-Cal Rx ਤੁਹਾਡੀ Medi-Cal ਯੋਜਨਾ, Partnership ਨਾਲ TAR ਦੀ ਸਮੀਖਿਆ ਅਤੇ ਪ੍ਰਵਾਨਗੀ ਲਈ ਕੰਮ ਕਰਦਾ ਹੈ। ਜੇਕਰ ਤੁਹਾਡੀਆਂ ਦਵਾਈਆਂ Medi-Cal Rx ਦੁਆਰਾ ਕਵਰ ਨਹੀਂ ਕੀਤੀਆਂ ਜਾਂਦੀਆਂ, ਤਾਂ ਤੁਹਾਡੇ ਪ੍ਰਦਾਤਾ ਜਾਂ ਫਾਰਮੇਸੀ ਨੂੰ Medi-Cal Rx ਸਪਲਾਇਰ ਜਾਂ ਗਾਹਕ ਸੇਵਾ ਕੇਂਦਰ ਨੂੰ TAR ਭੇਜਣ ਦੀ ਲੋੜ ਹੋਵੇਗੀ।
ਤੁਸੀਂ ਆਪਣੀਆਂ ਦਵਾਈਆਂ ਜਾਂ ਕਿਸੇ ਵੀ ਸਵਾਲ ਬਾਰੇ ਮਦਦ ਲਈ ਕਿਸੇ ਵੀ ਸਮੇਂ (800) 977-2273 'ਤੇ Medi-Cal Rxਗਾਹਕ ਸੇਵਾ ਨੂੰ ਕਾਲ ਕਰ ਸਕਦੇ ਹੋ। ਜੇਕਰ ਤੁਸੀਂ Medi-Cal Rx ਗਾਹਕ ਸੇਵਾ ਕੇਂਦਰ ਤੱਕ ਨਹੀਂ ਪਹੁੰਚ ਸਕਦੇ ਜਾਂ ਹੋਰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ Partnership ਨੂੰ (800) 863-4155 'ਤੇ, ਸੋਮਵਾਰ – ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ ਕਰੋ। TTY ਵਰਤੋਂਕਾਰ ਕੈਲੀਫੋਰਨੀਆ ਰੀਲੇਅ ਸੇਵਾ ਨੂੰ (800) 735-2929 'ਤੇ ਜਾਂ 711 'ਤੇ ਕਾਲ ਕਰ ਸਕਦੇ ਹਨ।
Partnership ਦਾ "ਮੈਡੀਕਲ ਦਵਾਈ ਸੰਬੰਧੀ ਲਾਭ"
ਤੁਸੀਂ ਆਪਣੀਆਂ ਨੁਸਖ਼ੇ ਵਾਲੀਆਂ ਦਵਾਈਆਂ ਆਪਣੇ ਪ੍ਰਦਾਤਾ ਦੇ ਦਫ਼ਤਰ, ਹਸਪਤਾਲ, ਜਾਂ ਫਾਰਮੇਸੀ ਤੋਂ ਪ੍ਰਾਪਤ ਕਰ ਸਕਦੇ ਹੋ। ਤੁਸੀਂ ਆਪਣੇ ਪ੍ਰਦਾਤਾ ਦੇ ਦਫ਼ਤਰ ਜਾਂ ਹਸਪਤਾਲ ਤੋਂ ਪ੍ਰਾਪਤ ਕਰਦੇ ਹੋ, ਉਹ Partnership HealthPlan of California ਦੇ ਦਵਾਈ ਸੰਬੰਧੀ ਲਾਭ ਦੁਆਰਾ ਕਵਰ ਕੀਤੇ ਜਾਂਦੇ ਹਨ। Medi-Cal Rx ਫਾਰਮੇਸੀ ਤੋਂ ਪ੍ਰਾਪਤ ਹੋਣ ਵਾਲੀਆਂ ਦਵਾਈਆਂ ਨੂੰ ਕਵਰ ਕਰਦਾ ਹੈ।
Partnership ਇਹ ਫ਼ੈਸਲਾ ਕਰਦਾ ਹੈ ਕਿ ਡਾਕਟਰੀ ਦਵਾਈਆਂ ਸੰਬੰਧੀ ਲਾਭ ਦੁਆਰਾ ਕਿਹੜੀ ਦਵਾਈ ਅਤੇ ਹਰੇਕ ਦਵਾਈ ਦੀ ਕਿੰਨੀ ਮਾਤਰਾ ਕਵਰ ਕੀਤੀ ਜਾਂਦੀ ਹੈ। Partnership ਇਹਨਾਂ ਦਵਾਈਆਂ ਲਈ ਇਲਾਜ ਅਧਿਕਾਰੀਕਰਨ (Treatment Authorization Requests, TAR) ਦੀ ਸਮੀਖਿਆ ਕਰਦਾ ਹੈ।
ਸਾਡੀ ਵੈੱਬਸਾਈਟ 'ਤੇ, ਤੁਸੀਂ ਇਹ ਲੱਭ ਸਕਦੇ ਹੋ:
ਅੱਪਡੇਟ ਹਰ ਸਾਲ 4 ਵਾਰ ਪੋਸਟ ਕੀਤੇ ਜਾਂਦੇ ਹਨ।
ਜੇਕਰ ਤੁਹਾਡੇ ਕੋਲ ਇਸ ਬਾਰੇ ਸਵਾਲ ਹਨ ਕਿ Partnership ਤੁਹਾਡੇ ਪ੍ਰਦਾਤਾ ਦੇ ਦਫ਼ਤਰ ਅਤੇ ਹਸਪਤਾਲ ਤੋਂ ਪ੍ਰਾਪਤ ਹੋਣ ਵਾਲੀਆਂ ਦਵਾਈਆਂ ਨੂੰ ਕਿਵੇਂ ਕਵਰ ਕਰਦਾ ਹੈ, ਤਾਂ ਕਿਰਪਾ ਕਰਕੇ Partnership ਮੈਂਬਰ ਸੇਵਾਵਾਂ ਨੂੰ (800) 863-4155 'ਤੇ, ਸੋਮਵਾਰ – ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ ਕਰੋ। TTY ਵਰਤੋਂਕਾਰ ਕੈਲੀਫੋਰਨੀਆ ਰੀਲੇਅ ਸੇਵਾ ਨੂੰ (800) 735-2929 'ਤੇ ਜਾਂ 711 'ਤੇ ਕਾਲ ਕਰ ਸਕਦੇ ਹਨ।