ਕੇਸ ਦਾਇਰ ਕਰਨ ਵਿੱਚ ਮਦਦ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਮੈਂਬਰ ਸੇਵਾਵਾਂ ਨੂੰ ਕਾਲ ਕਰੋ। ਜੇਕਰ ਤੁਹਾਨੂੰ ਸੰਚਾਰ ਵਿੱਚ ਮਦਦ ਦੀ ਲੋੜ ਹੈ ਤਾਂ ਮੈਂਬਰ ਸੇਵਾਵਾਂ ਤੋਂ ਦੁਭਾਸ਼ੀਏ ਜਾਂ ਹੋਰ ਭਾਸ਼ਾਈ ਸਹਾਇਤਾ ਸੇਵਾਵਾਂ ਲਈ ਪੁੱਛੋ।
"ਹੁਣੇ ਦਾਇਰ ਕਰੋ" ਲਿੰਕ ਤੁਹਾਨੂੰ Partnership ਮੈਂਬਰ
ਪੋਰਟਲ 'ਤੇ ਲੈ ਜਾਵੇਗਾ। ਤੁਹਾਨੂੰ ਲੌਗਇਨ ਕਰਨਾ ਪਵੇਗਾ, ਫਿਰ ਆਪਣਾ ਕੇਸ ਦਾਇਰ ਕਰਨਾ ਪਵੇਗਾ। ਜੇਕਰ
ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਮੈਂਬਰ ਸੇਵਾਵਾਂ ਨੂੰ ਕਾਲ ਕਰੋ।

ਡਾਊਨਲੋਡ ਕਰੋ, ਪ੍ਰਿੰਟ ਕਰੋ ਅਤੇ ਪੂਰਾ ਕਰੋ। ਦਾਇਰ ਕਰਨ ਦੇ ਹੋਰ ਤਰੀਕਿਆਂ ਦੀ ਵਰਤੋਂ ਕਰਦੇ ਸਮੇਂ ਇਸ ਫਾਰਮ ਦੀ ਵਰਤੋਂ ਕਰੋ।
ਅਸੀਂ ਤੁਹਾਡੇ ਅਧਿਕਾਰਾਂ ਦੀ ਕਦਰ ਕਰਦੇ ਹਾਂ! ਜੇਕਰ ਤੁਸੀਂ ਮੰਨਦੇ ਹੋ ਕਿ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਤੁਹਾਨੂੰ ਸਿਹਤ ਦੇਖਭਾਲ ਸੇਵਾਵਾਂ ਵਿਭਾਗ (Department of Health Care Services, DHCS) ਦੇ ਨਾਗਰਿਕ ਅਧਿਕਾਰ ਦੇ ਦਫ਼ਤਰ ਕੋਲ ਉਲਾਂਭਾ ਦਰਜ ਕਰਾਉਣ ਦਾ ਅਧਿਕਾਰ ਹੈ। ਵਧੇਰੀ ਜਾਣਕਾਰੀ ਲਈ ਜਾਂ ਸ਼ਿਕਾਇਤ ਦਰਜ ਕਰਾਉਣ ਲਈ, ਉਹਨਾਂ ਦੀ ਵੈੱਬਸਾਈਟ https://www.dhcs.ca.gov/discrimination-grievance-procedures 'ਤੇ ਜਾਓ ਜਾਂ ਉਹਨਾਂ ਨਾਲ (916) 440-7370 'ਤੇ ਸੰਪਰਕ ਕਰੋ।
ਇਰ ਕਰਨ ਦੇ ਹੋਰ ਤਰੀਕੇ
ਮੈਂਬਰ ਸੇਵਾਵਾਂ ਨੂੰ ਕਾਲ ਕਰਨਾ ਜਾਂ ਔਨਲਾਈਨ ਦਾਇਰ ਕਰਨਾ ਕੇਸ ਦਾਇਰ ਕਰਨ ਦੇ ਸਭ ਤੋਂ ਵਧੀਆ ਤਰੀਕੇ ਹਨ। ਹਾਲਾਂਕਿ, ਤੁਸੀਂ ਹੇਠਾਂ ਦਿੱਤੇ ਹੋਰ ਵਿਕਲਪਾਂ ਦੀ ਵਰਤੋਂ ਕਰਕੇ ਕੇਸ ਦਾਇਰ ਕਰ ਸਕਦੇ ਹੋ।
ਤੁਸੀਂ ਆਪਣੀ ਸਮੱਸਿਆ ਦਾ ਵਰਣਨ ਕਰਨ ਲਈ ਮੈਂਬਰ ਉਲਾਂਭਾ ਅਤੇ ਅਪੀਲ ਫਾਰਮ ਨੂੰ ਪੂਰਾ ਕਰ ਸਕਦੇ ਹੋ। ਸਾਨੂੰ ਦੱਸੋ ਕਿ ਕੀ ਹੋਇਆ ਅਤੇ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ। ਦੱਸੋ ਕਿ ਤੁਸੀਂ ਆਪਣੇ ਅਨੁਭਵ ਤੋਂ ਖੁਸ਼ ਕਿਉਂ ਨਹੀਂ ਹੋ ਜਾਂ ਤੁਹਾਡੇ ਲਾਭ ਨੂੰ ਕਿਉਂ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ। ਆਪਣਾ ਕੇਸ ਦਾਇਰ ਕਰਨ ਲਈ ਪੂਰਾ ਕੀਤਾ ਮੈਂਬਰ ਉਲਾਂਭਾ ਅਤੇ ਅਪੀਲ ਫਾਰਮ Partnership ਨੂੰ ਭੇਜੋ। ਤੁਸੀਂ ਇਸਨੂੰ ਡਾਕ ਜਾਂ ਫੈਕਸ ਰਾਹੀਂ ਭੇਜ ਸਕਦੇ ਹੋ। ਤੁਸੀਂ ਇਸਨੂੰ ਨਿੱਜੀ ਤੌਰ 'ਤੇ ਵੀ ਦਾਇਰ ਕਰ ਸਕਦੇ ਹੋ ਜਾਂ ਆਪਣੇ ਡਾਕਟਰ ਨੂੰ ਦੇ ਸਕਦੇ ਹੋ। ਹੇਠਾਂ ਦਿੱਤੀ ਸੰਪਰਕ ਜਾਣਕਾਰੀ ਦੀ ਵਰਤੋਂ ਕਰੋ।

ਡਾਕ ਰਾਹੀਂ
Partnership HealthPlan of California
ATTN: Grievance & Appeals Departamento
4665 Business Center Drive, Fairfield, CA 94534

ਫੈੈੈੈਕਸ
(707) 863-4351

ਵਿਅਕਤੀਗਤ ਤੌਰ 'ਤੇ ਇੱਕ Partnership ਦਫ਼ਤਰ ਵਿਖੇ
Fairfield: 4665 Business Center Drive, Fairfield, CA 94534
ਵਿਅਕਤੀਗਤ ਤੌਰ 'ਤੇ ਇੱਕ Partnership ਇਕਰਾਰਬੱਧ ਪ੍ਰਦਾਤਾ ਵਿਖੇ
"ਸ਼ਿਕਾਇਤ ਜਾਂ ਅਪੀਲ ਦਾਇਰ ਕਰੋ" ਲਈ ਪੁੱਛੋ।
ਜੇਕਰ ਤੁਹਾਨੂੰ Carelon Behavioral Health ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਨਾਲ ਕੋਈ ਸਮੱਸਿਆ ਹੈ, ਤਾਂ ਤੁਸੀਂ (855) 371-8117 'ਤੇ ਕਾਲ ਕਰਕੇ ਕੈਰੇਲਨ ਕੋਲ ਸ਼ਿਕਾਇਤ ਦਰਜ ਕਰਾ ਸਕਦੇ ਹੋ।
ਓਮਬਡਸਮੈਨ ਦੇ ਦਫ਼ਤਰ ਨੂੰ (888) 452-8609 'ਤੇ ਕਾਲ ਕਰੋ। TTY ਵਰਤੋਂਕਾਰ (800) 952-8349 'ਤੇ ਕਾਲ ਕਰ ਸਕਦੇ ਹਨ। ਉਹ ਸੋਮਵਾਰ – ਸ਼ੁੱਕਰਵਾਰ, ਸਵੇਰੇ 8 ਵਜੇ – ਸ਼ਾਮ 5 ਵਜੇ ਤੱਕ ਉਪਲਬਧ ਹਨ, ਅਤੇ ਰਾਜ ਦੀਆਂ ਛੁੱਟੀਆਂ 'ਤੇ ਬੰਦ ਰਹਿੰਦੇ ਹਨ।