ਸਾਲ ਵਿੱਚ ਇੱਕ ਵਾਰ, Medi-Cal ਤੁਹਾਨੂੰ ਪੂਰਾ ਕਰਨ ਲਈ ਇੱਕ ਨਵਿਆਉਣ ਸੰਬੰਧੀ ਪੈਕੇਟ ਭੇਜਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਤੁਸੀਂ ਅਜੇ ਵੀ Medi-Cal ਲਾਭ ਪ੍ਰਾਪਤ ਕਰਨ ਦੇ ਯੋਗ ਹੋ। Medi-Cal ਨੇ ਇਸ ਅਨਿਸ਼ਚਿਤ ਸਮੇਂ ਦੌਰਾਨ ਮੈਂਬਰਾਂ ਲਈ ਕਵਰੇਜ ਯਕੀਨੀ ਬਣਾਉਣ ਲਈ ਕੋਵੀਡ-19 ਮਹਾਂਮਾਰੀ ਦੌਰਾਨ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਸੀ। ਹਾਲਾਂਕਿ, 1 ਅਪ੍ਰੈਲ, 2023 ਤੋਂ, ਕੈਲੀਫੋਰਨੀਆ ਨੇ ਦੁਬਾਰਾ ਨਵਿਆਉਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਤੁਹਾਨੂੰ ਆਪਣੇ ਸਿਹਤ ਲਾਭਾਂ ਨੂੰ ਬਰਕਰਾਰ ਰੱਖਣ ਲਈ Medi-Cal ਨਵਿਆਉਣ ਸੰਬੰਧੀ ਪੈਕੇਜ ਨੂੰ ਪੂਰਾ ਕਰਨਾ ਲਾਜ਼ਮੀ ਹੈ। ਹਰੇਕ ਵਿਅਕਤੀ ਦੀ ਰੀਨਿਊਅਲ ਦੀ ਮਿਆਦ ਵੱਖਰੀ ਹੁੰਦੀ ਹੈ। ਕੁਝ ਮੈਂਬਰਾਂ ਨੂੰ ਪਹਿਲਾਂ ਹੀ ਡਾਕ ਰਾਹੀਂ ਪੈਕੇਟ ਮਿਲ ਚੁੱਕਾ ਹੋਵੇਗਾ। ਦੂਜਿਆਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਮਿਲੇਗਾ। ਆਪਣੇ ਨਵਿਆਉਣ ਦੇ ਫਾਰਮ ਨੂੰ ਪੂਰਾ ਕਰਨ ਵਿੱਚ ਮਦਦ ਲਈ, ਦਾਖਲਾਕਰਨ ਨੈਵੀਗੇਟਰ (Enrollment Navigator) 'ਤੇ ਜਾਓ।