ਭਾਈਚਾਰਕ ਸਲਾਹਕਾਰ ਕਮੇਟੀ (Community Advisory Committee, CAC) ਇਹ ਯਕੀਨੀ ਬਣਾ ਕੇ ਮੈਂਬਰਾਂ ਦੀ ਵਕਾਲਤ ਕਰਦੀ ਹੈ ਕਿ Partnership HealthPlan of California ਸਾਰੇ ਮੈਂਬਰਾਂ ਦੀਆਂ ਸਿਹਤ ਦੇਖਭਾਲ ਲੋੜਾਂ ਦੀ ਵਿਭਿੰਨਤਾ ਪ੍ਰਤੀ ਜਵਾਬਦੇਹ ਹੈ। CAC ਮੈਂਬਰ ਸਮੱਗਰੀ ਜਿਵੇਂ ਕਿ ਮੈਂਬਰ ਨਿਊਜ਼ਲੈਟਰ ਅਤੇ ਮੈਂਬਰਾਂ ਨੂੰ ਭੇਜੀ ਗਈ ਹੋਰ ਵਿਦਿਅਕ ਸਮੱਗਰੀ ਦੀ ਪੜ੍ਹਨਯੋਗਤਾ ਅਤੇ ਸੱਭਿਆਚਾਰਕ ਯੋਗਤਾ ਬਾਰੇ ਫੀਡਬੈਕ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, CAC ਭਾਈਚਾਰੇ ਦੀਆਂ ਚਿੰਤਾਵਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ ਅਤੇ ਮੌਜੂਦਾ ਅਤੇ ਸੰਭਾਵੀ ਲਾਭਾਂ ਬਾਰੇ ਜਾਣਕਾਰੀ ਦਿੰਦੀ ਹੈ। ਅਪਲਾਈ ਕਰਨ ਲਈ, ਇੱਥੇ ਕਲਿੱਕ ਕਰੋ।
ਮੀਟਿੰਗਾਂ ਜਨਤਾ ਲਈ ਖੁੱਲ੍ਹੀਆਂ ਹਨ: ਕਮਿਸ਼ਨਰ ਬੋਰਡ ਅਤੇ Partnership ਸਲਾਹਕਾਰ ਕਮੇਟੀਆਂ ਦੁਆਰਾ ਆਯੋਜਿਤ ਮੀਟਿੰਗਾਂ ਜਨਤਕ ਭਾਗੀਦਾਰੀ ਅਤੇ ਸੂਚਨਾ ਲਈ ਬ੍ਰਾਊਨ ਐਕਟ ਦੇ ਪ੍ਰਬੰਧਾਂ ਦੀ ਪਾਲਣਾ ਕਰਦੀਆਂ ਹਨ। ਬ੍ਰਾਊਨ ਐਕਟ ਬਾਰੇ ਹੋਰ ਜਾਣਨ ਲਈ, CA.gov 'ਤੇ ਜਾਓ।