ਪੂਰਵ ਨਿਰਦੇਸ਼, ਤੁਹਾਡੇ ਲਈ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਦੀ ਦੇਖਭਾਲ ਸੰਬੰਧੀ ਇੱਛਾਵਾਂ ਨੂੰ ਲਿਖਤੀ ਰੂਪ ਵਿੱਚ ਦਰਜ ਕਰਨ ਦਾ ਇੱਕ ਤਰੀਕਾ ਹੈ। ਭਾਵੇਂ ਇਸ ਬਾਰੇ ਸੋਚਣਾ ਚੰਗਾ ਨਹੀਂ ਲੱਗਦਾ, ਪਰ ਅਸੀਂ ਸਾਰਿਆਂ ਨੇ ਕਦੇ ਨਾ ਕਦੇ ਇਹ ਫ਼ੈਸਲੇ ਲੈਣੇ ਹੀ ਹਨ ਕਿ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਅਸੀਂ ਕਿੰਨਾ ਜਿਆਦਾ ਜਾਂ ਕਿੰਨਾ ਘੱਟ ਇਲਾਜ ਕਰਵਾਉਣਾ ਚਾਹੁੰਦੇ ਹਾਂ। ਪੂਰਵ ਨਿਰਦੇਸ਼ ਭਰਨਾ ਤੁਹਾਨੂੰ ਇਹ ਫ਼ੈਸਲਾ ਖ਼ੁਦ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕਿੰਨਾ ਇਲਾਜ ਕਰਵਾਉਣਾ ਚਾਹੁੰਦੇ ਹੋ। ਜੇਕਰ ਤੁਸੀਂ ਆਪਣੀਆਂ ਇੱਛਾਵਾਂ ਪਹਿਲਾਂ ਹੀ ਸਪੱਸ਼ਟ ਕਰ ਦਿੰਦੇ ਹੋ, ਤਾਂ ਇਹ ਤੁਹਾਡੇ ਪਰਿਵਾਰ ਦੇ ਉੱਪਰੋਂ ਇੱਕ ਬੋਝ ਲਾਹ ਸਕਦਾ ਹੈ। ਜੇਕਰ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਦੇ ਹੋ, ਤਾਂ ਤੁਸੀਂ ਪੂਰਵ ਨਿਰਦੇਸ਼ ਫਾਰਮ ਦੀ ਇੱਕ ਕਾਪੀ ਪ੍ਰਿੰਟ ਕਰ ਸਕਦੇ ਹੋ। ਇਸ ਵਿੱਚ ਇਸ ਨੂੰ ਭਰਨ ਦੀਆਂ ਹਿਦਾਇਤਾਂ ਸ਼ਾਮਲ ਹਨ। ਇਸਨੂੰ ਭਰਨ ਤੋਂ ਬਾਅਦ, ਇਸਦੀ ਇੱਕ ਕਾਪੀ ਆਪਣੇ ਡਾਕਟਰ ਨੂੰ ਅਤੇ ਕਾਪੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇ ਦਿਓ, ਤਾਂ ਜੋ ਉਹ ਸਾਰੇ ਜਾਣ ਸਕਣ ਕਿ ਤੁਸੀਂ ਆਪਣੇ ਲਈ ਕੀ ਚੁਣਿਆ ਹੈ।