ਮਾਹਿਰਾਂ ਕੋਲ ਰੈਫਰ ਕਰਨਾ

​​

​ਮੈਨੂੰ ਕਿਸੇ ਮਾਹਿਰ ਲਈ ਰੈਫਰਲ ਕਿਵੇਂ ਮਿਲੇਗਾ?

ਜੇਕਰ ਤੁਹਾਨੂੰ ਕਿਸੇ ਮਾਹਿਰ ਦੀ ਲੋੜ ਹੈ ਤਾਂ ਤੁਹਾਡਾ ਮੁੱਖ ਦੇਖਭਾਲ ਡਾਕਟਰ ਤੁਹਾਨੂੰ ਉਸ ਕੋਲ ਭੇਜੇਗਾ। ਇੱਕ ਮਾਹਿਰ ਉਹ ਡਾਕਟਰ ਹੁੰਦਾ ਹੈ ਜਿਸਨੇ ਦਵਾਈ ਦੇ ਕਿਸੇ ਖਾਸ ਖੇਤਰ ਵਿੱਚ ਵਧੇਰੇ ਸਿੱਖਿਆ ਪ੍ਰਾਪਤ ਕੀਤੀ ਹੁੰਦੀ ਹੈ। ਜੇਕਰ ਤੁਸੀਂ Partnership ਦੇ ਨੈੱਟਵਰਕ ਵਿੱਚ ਇੱਕ ਭਾਗੀਦਾਰ ਪ੍ਰਦਾਤਾ ਤੋਂ ਲੋੜੀਂਦੀ ਦੇਖਭਾਲ ਪ੍ਰਾਪਤ ਨਹੀਂ ਕਰ ਸਕਦੇ, ਤਾਂ ਤੁਹਾਡੇ ਮੁੱਖ ਦੇਖਭਾਲ ਡਾਕਟਰ ਨੂੰ ਤੁਹਾਨੂੰ ਨੈੱਟਵਰਕ ਤੋਂ ਬਾਹਰ ਦੇ ਪ੍ਰਦਾਤਾ ਕੋਲ ਭੇਜਣ ਲਈ Partnership ਤੋਂ ਪ੍ਰਵਾਨਗੀ ਲੈਣੀ ਪਵੇਗੀ। ਤੁਹਾਡੇ ਡਾਕਟਰ ਨੂੰ ਇੱਕ ਰੈਫਰਲ ਨੂੰ ਮਨਜ਼ੂਰੀ ਦੇਣੀ ਪਵੇਗੀ ਅਤੇ Partnership ਨੂੰ ਰੈਫਰਲ ਅਧਿਕਾਰੀਕਰਨ ਫਾਰਮ (Referral Authorization Form, RAF) ਭੇਜਣਾ ਪਵੇਗਾ। ਜੇਕਰ ਤੁਹਾਡੇ ਕੋਲ ਰੈਫਰਲ ਪ੍ਰਕਿਰਿਆ ਬਾਰੇ ਕੋਈ ਸਵਾਲ ਹਨ ਤਾਂ ਸਾਡੇ ਮੈਂਬਰ ਸੇਵਾਵਾਂ ਵਿਭਾਗ ਨੂੰ (800) 863-4155 'ਤੇ ਕਾਲ ਕਰੋ।

ਤੁਹਾਨੂੰ ਹੇਠ ਲਿਖੀਆਂ ਸੇਵਾਵਾਂ ਲਈ ਰੈਫਰਲ ਦੀ ਲੋੜ ਨਹੀਂ ਹੈ:

  • ਮੁੱਖ ਦੇਖਭਾਲ ਡਾਕਟਰ ਦੀਆਂ ਮੁਲਾਕਾਤਾਂ
  • ਤੁਰੰਤ ਜਾਂ ਐਮਰਜੈਂਸੀ ਰੂਮ ਦੀਆਂ ਮੁਲਾਕਾਤਾਂ
  • ਜਣੇਪੇ ਸਬੰਧੀ/ਗਾਇਨੀਕੋਲੋਜੀ (OB/GYN) ਸੰਬੰਧੀ ਮੁਲਾਕਾਤਾਂ
  • ਪਰਿਵਾਰਕ ਯੋਜਨਾਬੰਦੀ ਸੰਬੰਧੀ ਸੇਵਾਵਾਂ ਇਸ ਵਿੱਚ ਪਰਿਵਾਰਕ ਯੋਜਨਾਬੰਦੀ ਸੰਬੰਧੀ ਸਲਾਹ ਅਤੇ ਸਿੱਖਿਆ, ਕਈ ਕਿਸਮਾਂ ਦੇ ਜਨਮ ਨਿਯੰਤਰਣ ਦੇ ਤਰੀਕੇ, ਜਿਸ ਵਿੱਚ ਐਮਰਜੈਂਸੀ ਗਰਭ ਨਿਰੋਧ ਸ਼ਾਮਲ ਹੈ। 
  • ਗਰਭ ਅਵਸਥਾ ਦੀ ਜਾਂਚ ਅਤੇ ਸਹਾਇਤਾ
  • ਜਿਨਸੀ ਤੌਰ 'ਤੇ ਸੰਚਾਰਿਤ ਲਾਗਾਂ (Sexually Transmitted Infections, STI) ਦਾ ਇਲਾਜ ਅਤੇ ਜਾਂਚ
  • ਗਰਭਪਾਤ
  • ਟਿਊਬਲ ਲਾਈਗੇਸ਼ਨ (ਔਰਤ ਨਸਬੰਦੀ)
  • ਨਸਬੰਦੀ

ਇਹਨਾਂ ਸੇਵਾਵਾਂ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਬਾਰੇ ਵਧੇਰੀ ਜਾਣਕਾਰੀ ਲਈ ਸਾਡੇ ਮੈਂਬਰ ਸੇਵਾਵਾਂ ਵਿਭਾਗ ਜਾਂ ਆਪਣੇ ਡਾਕਟਰ ਨੂੰ ਕਾਲ ਕਰੋ। ਤੁਸੀਂ ਸਿਹਤ ਸੇਵਾਵਾਂ ਵਿਭਾਗ, ਪਰਿਵਾਰਕ ਯੋਜਨਾਬੰਦੀ ਦਫ਼ਤਰ ਨੂੰ (800) 942-1054 'ਤੇ ਵੀ ਕਾਲ ਕਰ ਸਕਦੇ ਹੋ। ਪਰਿਵਾਰਕ ਯੋਜਨਾਬੰਦੀ ਦਫ਼ਤਰ, ਪਰਿਵਾਰਕ ਯੋਜਨਾਬੰਦੀ ਸੇਵਾਵਾਂ ਅਤੇ ਪਰਿਵਾਰਕ ਯੋਜਨਾਬੰਦੀ ਕਲੀਨਿਕਾਂ ਲਈ ਰੈਫਰਲ ਬਾਰੇ ਜਾਣਕਾਰੀ ਦਿੰਦਾ ਹੈ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ Medi-Cal ਪ੍ਰਦਾਤਾ ਤੋਂ ਬਿਨਾਂ ਕਿਸੇ ਰੈਫਰਲ ਜਾਂ ਪੂਰਵ ਪ੍ਰਵਾਨਗੀ ਦੀ ਲੋੜ ਦੇ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਨੈੱਟਵਰਕ ਤੋਂ ਬਾਹਰ ਦੇ ਪ੍ਰਦਾਤਾ ਵੀ ਸ਼ਾਮਲ ਹਨ।

ਜਣੇਪਾ ਦੇਖਭਾਲ – ਤੁਹਾਨੂੰ OB/GYN ਤੋਂ ਜਣੇਪਾ ਦੇਖਭਾਲ ਪ੍ਰਾਪਤ ਕਰਨ ਲਈ ਆਪਣੇ ਡਾਕਟਰ ਤੋਂ ਰੈਫਰਲ ਦੀ ਲੋੜ ਨਹੀਂ ਹੈ।

ਜੇਕਰ ਤੁਸੀਂ ਗਰਭਵਤੀ ਹੋ, ਤਾਂ ਗਰਭਵਤੀ ਮੈਂਬਰਾਂ ਲਈ ਸਾਡੇ ਪ੍ਰੋਗਰਾਮ ਬਾਰੇ ਸਾਡੇ ਕੇਸ ਮੈਨੇਜਰਾਂ ਵਿੱਚੋਂ ਇੱਕ ਨਾਲ ਗੱਲ ਕਰਨ ਲਈ (855) 798-8764 'ਤੇ ਕਾਲ ਕਰੋ।​