ਆਵਾਜਾਈ ਸੇਵਾਵਾਂ

​​​​​​​​​​​​​​​​​​​​​​​​​​​​​​​

​ਇੱਕ ਵਾਰ ਵਿੱਚ ਇੱਕ ਮੀਲ! 

ਆਵਾਜਾਈ ਸੇਵਾਵਾਂ ਵਿਭਾਗ ਸਾਡੇ ਮੈਂਬਰਾਂ ਲਈ ਗੈਰ-ਐਮਰਜੈਂਸੀ ਮੈਡੀਕਲ ਆਵਾਜਾਈ (Non-Emergency Medical Transportation, NEMT), ਗੈਰ-ਮੈਡੀਕਲ ਆਵਾਜਾਈ (Non-Medical Transportation, NMT), ਗੈਸ ਖਰਚੇ ਦੀ ਮੁੜ-ਅਦਾਇਗੀ, ਅਤੇ ਹੋਰ ਯਾਤਰਾ-ਸਬੰਧਤ ਸੇਵਾਵਾਂ ਦਾ ਤਾਲਮੇਲ ਕਰਦਾ ਹੈ। ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਘੱਟ ਲਾਗਤ ਵਾਲੇ ਆਵਾਜਾਈ ਦੇ ਤਰੀਕੇ ਦੀ ਵਰਤੋਂ ਕਰਕੇ ਤੁਹਾਨੂੰ ਤੁਹਾਡੀਆਂ ਡਾਕਟਰੀ ਤੌਰ 'ਤੇ ਲੋੜੀਂਦੀਆਂ, Medi-Cal ਦੁਆਰਾ ਕਵਰ ਕੀਤੀਆਂ ਸੇਵਾਵਾਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ।

 

ਸਾਡੇ ਨਾਲ ਸੰਪਰਕ ਕਰੋ

Partnership ਦਾ ਆਵਾਜਾਈ ਸੇਵਾਵਾਂ ਵਿਭਾਗ ਸੋਮਵਾਰ – ਸ਼ੁੱਕਰਵਾਰ, ਸਵੇਰੇ 7 ਵਜੇ – ਸ਼ਾਮ 7 ਵਜੇ ਤੱਕ ਉਪਲਬਧ ਹੈ। ਤੁਸੀਂ ਸਾਨੂੰ (866) 828-2303 'ਤੇ ਕਾਲ ਕਰ ਸਕਦੇ ਹੋ। ਇੱਕ ਆਵਾਜਾਈ ਮਾਹਰ ਆਵਾਜਾਈ ਬਾਰੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ ਅਤੇ ਤੁਹਾਡੀਆਂ ਆਵਾਜਾਈ ਦੀਆਂ ਜ਼ਰੂਰਤਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ।



ਗੈਰ-ਐਮਰਜੈਂਸੀ ਮੈਡੀਕਲ ਆਵਾਜਾਈ
ਗੈਰ-ਮੈਡੀਕਲ ਆਵਾਜਾਈ

ਗੈਸ ਖਰਚੇ ਦੀ ਮੁੜ-ਅਦਾਇਗੀ

ਯਾਤਰਾ-ਸਬੰਧਤ ਖਰਚੇ

ਸਾਡੇ ਨਾਲ ਸੰਪਰਕ ਕਰੋ
​​
ਫਾਰਮ​​


ਗੈਰ-ਐਮਰਜੈਂਸੀ ਮੈਡੀਕਲ ਆਵਾਜਾਈ (Non-Emergency Medical Transportation, NEMT)

ਜੇਕਰ ਤੁਹਾਨੂੰ ਡਾਕਟਰੀ ਮੁਲਾਕਾਤਾਂ ਜਾਂ ਸੇਵਾਵਾਂ ਲਈ ਆਵਾਜਾਈ ਦੀ ਮਦਦ ਦੀ ਲੋੜ ਹੈ, ਤਾਂ NEMT ਤੁਹਾਡੇ ਲਈ ਸਹੀ ਹੋ ਸਕਦਾ ਹੈ। NEMT ਘਰ ਤੱਕ ਸੇਵਾ ਪ੍ਰਦਾਨ ਕਰਦਾ ਹੈ, ਭਾਵ ਉਹ ਘਰ, ਵਾਹਨ ਅਤੇ ਮੈਡੀਕਲ ਦਫ਼ਤਰ ਵਿੱਚ ਅੰਦਰ ਅਤੇ ਬਾਹਰ ਨਿਕਲਣ ਵਿੱਚ ਮਦਦ ਕਰ ਸਕਦੇ ਹਨ। ਜੇ ਲੋੜ ਹੋਵੇ, ਤਾਂ ਯਾਤਰਾ ਦੌਰਾਨ ਡਾਕਟਰੀ ਨਿਗਰਾਨੀ ਪ੍ਰਦਾਨ ਕੀਤੀ ਜਾ ਸਕਦੀ ਹੈ। NEMT ਸੇਵਾਵਾਂ ਦਾ ਪ੍ਰਬੰਧ ਕਰਨ ਲਈ, ਆਵਾਜਾਈ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਇੱਕ ਸਿਹਤ ਦੇਖਭਾਲ ਪੇਸ਼ੇਵਰ ਤੋਂ ਇੱਕ ਪ੍ਰਦਾਤਾ ਪ੍ਰਮਾਣੀਕਰਣ ਬਿਆਨ ਦੀ ਲੋੜ ਹੁੰਦੀ ਹੈ ਅਤੇ ਇੱਕ ਇਲਾਜ ਅਧਿਕਾਰੀਕਰਨ ਬੇਨਤੀ (Treatment Authorization Request, TAR) ਦੀ ਲੋੜ ਹੋ ਸਕਦੀ ਹੈ। NEMT ਦੀਆਂ ਕਿਸਮਾਂ ਵਿੱਚ ਗੈਰ-ਐਮਰਜੈਂਸੀ ਐਂਬੂਲੈਂਸ, ਗਰਨੀ ਵੈਨ, ਵ੍ਹੀਲਚੇਅਰ ਵੈਨ, ਜਾਂ ਮੈਡੀਕਲ ਹਵਾਈ ਆਵਾਜਾਈ ਸ਼ਾਮਲ ਹੋ ਸਕਦੇ ਹਨ। ਕਿਰਪਾ ਕਰਕੇ NEMT ਸੇਵਾਵਾਂ ਦੀ ਬੇਨਤੀ ਕਰਨ ਲਈ ਆਪਣੀ ਮੁਲਾਕਾਤ ਤੋਂ ਘੱਟੋ-ਘੱਟ 5 ਦਿਨ ਪਹਿਲਾਂ ਕਾਲ ਕਰੋ।

Partnership ਦਾ ਆਵਾਜਾਈ ਸੇਵਾਵਾਂ ਵਿਭਾਗ ਸੋਮਵਾਰ – ਸ਼ੁੱਕਰਵਾਰ, ਸਵੇਰੇ 7 ਵਜੇ – ਸ਼ਾਮ 7 ਵਜੇ ਤੱਕ ਉਪਲਬਧ ਹੈ। ਤੁਸੀਂ ਸਾਨੂੰ (866) 828-2303 'ਤੇ ਕਾਲ ਕਰ ਸਕਦੇ ਹੋ। ਇੱਕ ਆਵਾਜਾਈ ਮਾਹਰ ਆਵਾਜਾਈ ਬਾਰੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ ਅਤੇ ਤੁਹਾਡੀਆਂ ਆਵਾਜਾਈ ਦੀਆਂ ਜ਼ਰੂਰਤਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ।



ਗੈਰ-ਮੈਡੀਕਲ ਆਵਾਜਾਈ (Non-Medical Transportation, NMT)

ਜੇਕਰ ਤੁਹਾਨੂੰ ਡਰਾਈਵਰ ਤੋਂ ਵਾਧੂ ਸਹਾਇਤਾ ਦੀ ਲੋੜ ਨਹੀਂ ਹੈ, ਤਾਂ ਤੁਹਾਡੇ ਲਈ ਗੈਰ-ਮੈਡੀਕਲ ਆਵਾਜਾਈ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। NMT ਸੇਵਾਵਾਂ ਉਦੋਂ ਉਪਲਬਧ ਹੁੰਦੀਆਂ ਹਨ ਜਦੋਂ ਤੁਸੀਂ ਇਹ ਤਸਦੀਕ ਦਿੰਦੇ ਹੋ ਕਿ ਤੁਹਾਡੇ ਕੋਲ ਆਪਣੀਆਂ Medi-Cal ਦੁਆਰਾ ਕਵਰ ਕੀਤੀਆਂ ਸੇਵਾਵਾਂ ਤੱਕ ਪਹੁੰਚਣ ਦਾ ਕੋਈ ਹੋਰ ਤਰੀਕਾ ਨਹੀਂ ਹੈ।

​​​ਤੁਸੀਂ ਹੇਠ ਲਿਖੇ ਕਾਰਨਾਂ ਕਰਕੇ NMT ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ:

                    • ਕੋਈ ਵੈਧ ਡਰਾਈਵਰ ਲਾਇਸੈਂਸ ਨਹੀਂ ਹੈ
                    • ਘਰ ਵਿੱਚ ਕੋਈ ਕਾਰਜਸ਼ੀਲ ਵਾਹਨ ਨਹੀਂ ਹੈ
                    • ਡਾਕਟਰੀ ਜਾਂ ਦੰਦਾਂ ਦੀਆਂ ਸੇਵਾਵਾਂ ਲਈ ਇਕੱਲੇ ਯਾਤਰਾ ਕਰਨ ਜਾਂ ਉਡੀਕ ਕਰਨ ਵਿੱਚ ਅਸਮਰੱਥ
                    • ਇੱਕ ਸਰੀਰਕ, ਬੋਧਾਤਮਕ, ਮਾਨਸਿਕ ਜਾਂ ਵਿਕਾਸ ਸੰਬੰਧੀ ਸੀਮਾ

​NMT ਦੀਆਂ ਕਿਸਮਾਂ ਯਾਤਰੀ ਕਾਰ, ਟੈਕਸੀ, ਬੱਸ, ਰੇਲਗੱਡੀ, ਜਾਂ ਹੋਰ ਜਨਤਕ ਆਵਾਜਾਈ ਹੋ ਸਕਦੀਆਂ ਹਨ। ਇਹ ਆਵਾਜਾਈ ਦੇ ਸਭ ਤੋਂ ਘੱਟ ਲਾਗਤ ਵਾਲੇ ਢੰਗ 'ਤੇ ਅਧਾਰਤ ਹੈ ਜੋ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਕਵਰੇਜ ਵਿੱਚ ਮੈਂਬਰ ਅਤੇ ਇੱਕ ਸਹਾਇਕ ਜਿਵੇਂ ਕਿ ਮਾਤਾ-ਪਿਤਾ, ਸਰਪ੍ਰਸਤ, ਜਾਂ ਜੀਵਨ ਸਾਥੀ ਲਈ ਆਵਾਜਾਈ ਦੇ ਖਰਚੇ ਸ਼ਾਮਲ ਹਨ। ਕਿਰਪਾ ਕਰਕੇ NMT ਸੇਵਾਵਾਂ ਲਈ ਆਪਣੀ ਮੁਲਾਕਾਤ ਤੋਂ ਘੱਟੋ-ਘੱਟ 5 ਦਿਨ ਪਹਿਲਾਂ ਕਾਲ ਕਰੋ।​

​​

ਗੈਸ ਖਰਚੇ ਦੀ ਮੁੜ-ਅਦਾਇਗੀ

ਇੱਕ ਦੋਸਤ ਜਾਂ ਪਰਿਵਾਰਕ ਮੈਂਬਰ ਤੁਹਾਡੀਆਂ Medi-Cal ਦੁਆਰਾ ਕਵਰ ਕੀਤੀਆਂ ਸੇਵਾਵਾਂ ਤੱਕ ਪਹੁੰਚਾਉਣ ਲਈ ਨਿੱਜੀ ਵਾਹਨ ਦੀ ਵਰਤੋਂ ਕਰਨ ਲਈ ਗੈਸ ਖਰਚੇ ਦੀ ਮੁੜ-ਅਦਾਇਗੀ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ। ਤੁਹਾਡੇ ਡਰਾਈਵਰ ਨੂੰ ਭੁਗਤਾਨ ਕੀਤੇ ਜਾਣ ਤੋਂ ਪਹਿਲਾਂ, ਉਹਨਾਂ ਨੂੰ ਸਾਨੂੰ ਆਪਣੇ ਵੈਧ ਡਰਾਈਵਿੰਗ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ। ਇਸ ਵਿੱਚ ਸ਼ਾਮਲ ਹਨ:

                  • ਵੈਧ ਡਰਾਈਵਰ ਲਾਇਸੈਂਸ
                  • ਵੈਧ ਵਾਹਨ ਰਜਿਸਟ੍ਰੇਸ਼ਨ; ਅਤੇ 
                  • ਵੈਧ ਵਾਹਨ ਬੀਮਾ

ਤੁਹਾਡੀ ਮੁਲਾਕਾਤ ਪੂਰੀ ਹੋਣ 'ਤੇ, ਤੁਹਾਨੂੰ ਇੱਕ ਹਾਜ਼ਰੀ ਤਸਦੀਕ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ। ਤੁਸੀਂ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਇੱਥੇ ਲੱਭ ਸਕਦੇ ਹੋ। ਤੁਹਾਨੂੰ ਖੁਦ ਗੱਡੀ ਚਲਾਉਣ ਲਈ ਮੁੜ-ਅਦਾਇਗੀ ਨਹੀਂ ਕੀਤੀ ਜਾ ਸਕਦੀ। ਕਿਰਪਾ ਕਰਕੇ ਗੈਸ ਖਰਚੇ ਦੀ ਮੁੜ-ਅਦਾਇਗੀ ਲਈ ਆਪਣੀ ਮੁਲਾਕਾਤ ਤੋਂ ਘੱਟੋ-ਘੱਟ 5 ਦਿਨ ਪਹਿਲਾਂ ਕਾਲ ਕਰੋ।​


ਯਾਤਰਾ-ਸਬੰਧਤ ਖਰਚੇ

ਤੁਸੀਂ ਆਪਣੀਆਂ ਡਾਕਟਰੀ ਤੌਰ 'ਤੇ ਲੋੜੀਂਦੀਆਂ Medi-Cal ਦੁਆਰਾ ਕਵਰ ਕੀਤੀਆਂ ਸੇਵਾਵਾਂ ਲਈ ਯਾਤਰਾ-ਸਬੰਧਤ ਆਵਾਜਾਈ ਖਰਚਿਆਂ ਲਈ ਯੋਗ ਹੋ ਸਕਦੇ ਹੋ। ਇਸ ਵਿੱਚ ਰਹਿਣ, ਭੋਜਨ, ਪਾਰਕਿੰਗ, ਟੋਲ, ਜਾਂ ਹੋਰ ਯਾਤਰਾ ਖਰਚੇ ਸ਼ਾਮਲ ਹੋ ਸਕਦੇ ਹਨ। ਯਾਤਰਾ ਖਰਚੇ ਇੱਕ ਸਹਾਇਕ ਲਈ ਵੀ ਕਵਰ ਕੀਤੇ ਜਾ ਸਕਦੇ ਹਨ। ਪੂਰਵ ਪ੍ਰਵਾਨਗੀ ਦੀ ਲੋੜ ਹੈ ਅਤੇ ਇਹ ਸੇਵਾਵਾਂ ਸਮੇਂ ਅਤੇ ਦੂਰੀ ਦੀਆਂ ਜ਼ਰੂਰਤਾਂ ਦੇ ਅਧੀਨ ਹਨ।  ਇਸ ਲਾਭ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਸੇਵਾਵਾਂ ਦੀ ਬੇਨਤੀ ​​​​Partnership ਦੀ ਆਵਾਜਾਈ ਸੇਵਾਵਾਂ ਨੂੰ ਕਾਲ ਕਰਕੇ ਕੀਤੀ ਜਾ ਸਕਦੀ ਹੈ।


ਸਾਡੇ ਨਾਲ ਸੰਪਰਕ ਕਰੋ

Partnership ਦਾ ਆਵਾਜਾਈ ਸੇਵਾਵਾਂ ਵਿਭਾਗ ਸੋਮਵਾਰ – ਸ਼ੁੱਕਰਵਾਰ, ਸਵੇਰੇ 7 ਵਜੇ – ਸ਼ਾਮ 7 ਵਜੇ ਤੱਕ ਉਪਲਬਧ ਹੈ। ਤੁਸੀਂ ਸਾਨੂੰ (866) 828-2303 'ਤੇ ਕਾਲ ਕਰ ਸਕਦੇ ਹੋ। ਇੱਕ ਆਵਾਜਾਈ ਮਾਹਰ ਆਵਾਜਾਈ ਬਾਰੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਵੇਗਾ ਅਤੇ ਤੁਹਾਡੀਆਂ ਆਵਾਜਾਈ ਦੀਆਂ ਜ਼ਰੂਰਤਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ।

​​


ਫਾਰਮ


ਜੇਕਰ ਤੁਹਾਨੂੰ ਕੋਈ ਡਾਕਟਰੀ ਐਮਰਜੈਂਸੀ ਹੈ, ਤਾਂ ਸਹਾਇਤਾ ਲਈ 911 'ਤੇ ਕਾਲ ਕਰੋ।

ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਤੁਹਾਡੇ Partnership ਲਾਭਾਂ ਦੇ ਅਧੀਨ ਕਵਰ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਡੇ ਲਈ ਬਿਲਕੁਲ ਮੁਫ਼ਤ ਹਨ।​